ਰੇਲਵੇ ਦਾ ਗੁਡਜ ਯਾਰਡ ਹੋਵੇਗਾ ਬਲਮਗੜ੍ਹ ਰੋਡ ’ਤੇ ਸਿਫ਼ਟ, ਸ਼ਹਿਰ ਵਿਚੋਂ ਖਤਮ ਹੋਵੇਗਾ ਟਰੱਕਾਂ ਦਾ ਜਮਾਵੜਾ

BTTNEWS
0

 ਨੈਸ਼ਨਲ ਕੰਜਿਊਮਰ  ਅਵੇਰਨੈਸ ਗਰੁੱਪ ਦੀ ਮਿਹਨਤ ਰੰਗ ਲਿਆਈ

ਸ੍ਰੀ ਮੁਕਤਸਰ ਸਾਹਿਬ (BTTNEWS)- ਰੇਲਵੇ ਗੁਡਜ ਯਾਰਡ ਵਿਚ ਮਾਲ ਦੀ ਢੋਆ ਢੋਆਈ ਕਰਨ ਵਾਲੇ ਟਰੱਕਾਂ ਟਰਾਲੀਆਂ ਦਾ ਤਬਦੀਲ ਹੋ ਰਿਹਾ ਹੈ ਸੜਕ ਰੂਟ, ਜਿਵੇਂ ਕਿ ਰੇਲਵੇ ਸਟੇਸ਼ਨ ਕੰਪਲੈਕਸ ਤੋਂ ਗੁਡਜ ਯਾਰਡ ਸਿਫ਼ਟ ਹੋ ਕੇ ਸ਼ਹਿਰ ਤੋਂ ਬਾਹਰ ਰੇਲਵੇ ਸਟੇਸ਼ਨ ਬਲਮਗੜ੍ਹ ਸਿਫ਼ਟ ਹੋ ਰਿਹਾ ਹੈ। ਇਸ ਸਬੰਧ ਵਿਚ ਰੇਲਵੇ ਅਧਿਕਾਰੀਆਂ ਨੇ ਸਰਵੇ ਅਤੇ ਹੋਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਾਮ ਲਾਲ ਗੋਇਲ ਜ਼ਿਲਾ ਪ੍ਰਧਾਨ ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਲੰਬੇ ਸਮੇਂ ਤੋ ਇਸ ਦੀ ਰੇਲਵੇ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਆ ਰਿਹਾ ਸੀ। ਇਸ ਸਬੰਧ ਵਿਚ ਅਨੇਕਾਂ ਪੱਤਰ ਲਿਖੇ, ਮੀਟਿੰਗਾਂ ਕੀਤੀਆਂ। ਨਗਰ ਪ੍ਰੀਸ਼ਦ ਤੋਂ ਇਸ ਸਬੰਧ ਵਿਚ ਮਤਾ ਪਾਸ ਕਰਵਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਡੀਆਰ.ਐਮ. ਰੇਲਵੇ ਫਿਰੋਜ਼ਪੁਰ ਨੂੰ ਭੇਜਿਆ ਗਿਆ। ਇਸ ਮਤੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦੀ ਸਿਫਾਰਸ਼ ਤੇ ਰੇਲਵੇ ਵਿਭਾਗ ਨੂੰ ਭੇਜਿਆ। ਇਸ ਉਪਰੰਤ ਗਰੁੱਪ ਵੱਲੋਂ ਪੱਤਰ ਵਿਹਾਰ ਨੂੰ ਹੋਰ ਤੇਜ਼ ਕੀਤਾ ਗਿਆ। ਜਿਸ ਦੇ ਫਲ ਸਵਰੂਪ ਇਹ ਮੰਗ ਪ੍ਰਵਾਨ ਹੋ ਸਕੀ। ਬੀਤੀ 13 ਫਰਵਰੀ 2019 ਨੂੰ ਫਾਟਕ ਨੰਬਰ ਬੀ-30 ਜਲਾਲਾਬਾਦ ਰੋਡ ਫਾਟਕ ਬੰਦ ਹੋਣ ਕਾਰਨ ਰੇਲ ਹੈਡ ਦਾ ਰੂਟ ਬਦਲਣ ਨਾਲ ਇਹ ਰਾਸਤਾ 3.1 ਕਿਲੋਮੀਟਰ ਲੰਬਾ ਹੋਣ ਕਾਰਨ ਐਫ.ਸੀ.ਆਈ. ਨੂੰ ਹਰ ਸਾਲ 4 ਕਰੋੜ ਰੁਪਏ ਵੱਧ ਅਦਾਇਗੀ ਕਰਨੀ ਪੈ ਰਹੀ ਹੈ। ਸ਼ਹਿਰ ਵਾਸੀਆਂ ਅਤੇ ਸਕੂਲ ਵਿਦਿਆਰਥੀਆਂ ਨੂੰ ਬਹੁਤ ਵੱਡੀ ਟੈ੍ਰਫਿਕ ਸਮੱਸਿਆ ਆ ਰਹੀ ਹੈ। ਇਥੋਂ ਤੱਕ ਕਿ ਫਾਟਕ ਲੰਬਾ ਸਮਾਂ ਬੰਦ ਰਹਿੰਦਾ ਹੈ ਅਤੇ ਇੱਕ ਮਾਸੂਮ ਵਿਦਿਆਰਥੀ ਦੀ ਜਿੰਦਗੀ ਵੀ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਚਲੀ ਗਈ ਹੈ। ਇਹ ਰੇਲਵੇ ਗੁਡਜ ਯਾਰਡ ਬਾਹਰ ਜਾਣ ਨਾਲ ਬੂੜਾ ਗੁੱਜਰ ਰੋਡ ਦਾ ਟੈ੍ਰਫਿਕ ਤਾਂ ਸਹੀ ਹੋਵੇਗਾ ਹੀ ਇਸਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੜਕਾਂ ਤੇ ਸੁੱਖ ਦਾ ਸਾਹ ਆਵੇਗਾ। ਦਾਣਾ ਮੰਡੀ ਦੇ ਵਪਾਰੀਆਂ ਦੀ ਮੰਗ ਪੂਰੀ ਹੋਵੇਗੀ ਅਤੇ ਸ਼ਹਿਰ ਦਾ ਘੇਰਾ ਹੋਰ ਵਧੇਗਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸਦੇ ਨਾਲ ਹੀ ਬੂੜਾ ਗੁੱਜਰ ਰੋਡ ਤੇ ਟੈ੍ਰਫਿਕ ਘੱਟਣ ਨਾਲ ਅੰਡਰ ਬ੍ਰਿਜ ਦੀ ਉਸਾਰੀ ਲਈ ਜਗਾ ਖਾਲੀ ਮਿਲ ਸਕੇਗੀ। ਇਸ ਗੁਡਜ ਯਾਰਡ ਦੀ ਸਿਫ਼ਟਿੰਗ ਦੀ ਮਨਜ਼ੂਰੀ ਲੈਣ ਲਈ  ਡੀ.ਆਰ.ਐਮ. ਵੱਲੋਂ ਹੈਡ ਕੁਆਰਟਰ  ਨੂੰ ਕੇਸ ਭੇਜਿਆ ਗਿਆ ਤਾ ਜੋ ਰੇਲਵੇ ਫਾਟਕ ਨੰਬਰ ਏ-29 ਨੂੰ ਨਿਯਮਾਂ ਦੇ ਅਨੁਸਾਰ ਵੱਧ ਸਮਾਂ ਬੰਦ ਨਾ ਰੱਖਿਆ ਜਾਵੇ। ਸ਼ਾਮ ਲਾਲਗੋਇਲ ਜ਼ਿਲਾਪ੍ਰਧਾਨ, ਬਲਦੇਵ ਸਿੰਘ ਬੇਦੀ,ਗੋਬਿੰਦ ਸਿੰਘ ਦਾਬੜਾ,  ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਪ੍ਰਮੋਦ ਆਰੀਆ, ਬੂਟਾ ਰਾਮ ਕਮਰਾ, ਬਲਜੀਤ ਸਿੰਘ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ, ਓਮ ਪ੍ਰਕਾਸ਼ ਵਲੇਚਾ ਆਦਿ ਨੇ ਡੀ.ਆਰ.ਐਮ. ਉਤਰੀ ਰੇਲਵੇ ਫਿਰੋਜ਼ਪੁਰ, ਡੀਸੀ ਸਾਹਿਬ ਸ੍ਰੀ ਮੁਕਤਸਰ ਸਾਹਿਬ, ਐਸ.ਡੀ.ਐਮ.ਅਤੇ ਨਗਰ ਪ੍ਰੀਸ਼ਦ ਦਾ  ਧੰਨਵਾਦ ਕੀਤਾ ਅਤੇ ਉਮੀਦ ਕੀਤੀ ਹੈ ਕਿ ਇਸ ਗੁਡਜ ਯਾਰਡ ਦੀ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ। ਇਹ ਖਬਰ ਸੁਣ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ਵਿਚ ਬਹੁਤ ਹੀ ਖੁਸ਼ੀ ਪਾਈ ਜਾ ਰਹੀ ਹੈ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦਾ ਪ੍ਰਤੀਨਿੱਧ ਮੰਡਲ ਛੇਤੀ ਹੀ ਰੇਲਵੇ ਵਿਭਾਗ ਤੇ ਮੰਡਲ ਰੇਲਵੇ ਮੈਨੇਜਰ ਉਤਰੀ ਰੇਲਵੇ ਫਿਰੋਜ਼ਪੁਰ ਨੂੰ ਮਿਲ ਕੇ ਧੰਨਵਾਦ ਕਰੇਗਾ ਅਤੇ ਹੋਰ ਮੰਗਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।


ਰੇਲਵੇ ਦਾ ਗੁਡਜ ਯਾਰਡ  ਹੋਵੇਗਾ ਬਲਮਗੜ੍ਹ ਰੋਡ ’ਤੇ ਸਿਫ਼ਟ, ਸ਼ਹਿਰ ਵਿਚੋਂ ਖਤਮ ਹੋਵੇਗਾ ਟਰੱਕਾਂ ਦਾ ਜਮਾਵੜਾ
ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਸਟੇਸ਼ਨ। 



Post a Comment

0Comments

Post a Comment (0)