ਚੋਣ ਜ਼ਿਲੇ ਦੀ ਰਾਜਨੀਤੀ ਨੂੰ ਦੇਵੇਗੀ ਨਵੀਂ ਦਿਸ਼ਾ, ਜ਼ਿਲੇ ਦੇ ਦੋ ਵੱਡੇ ਰਾਜ ਪੱਧਰ ਦੇ ਘਰਾਣੇ ਦੌੜ ਵਿਚ ਸ਼ਾਮਲ
ਸ੍ਰੀ ਮੁਕਤਸਰ ਸਾਹਿਬ : ਜਸਵੰਤ ਸਿੰਘ ਬਰਾੜ ਸੇਵਾਮੁਕਤ ਪ੍ਰਿੰਸੀਪਲ ਕਾਂਗਰਸ ਪਾਰਟੀ ਵਿਚ ਲੰਬੇ ਸਮੇਂ ਤੋਂ ਬੁੱਧੀਜੀਵੀ ਸੈਲ ਅਤੇ ਹੋਰ ਅਹੁਦਿਆਂ ਤੇ ਕੰਮ ਕਰ ਰਹੇ ਨੇ ਕਿਹਾ ਹੈ ਕਿ ਸਾਰੇ ਦੇਸ਼ ਵਾਂਗ ਇਸ ਜ਼ਿਲੇ ਵਿਚ ਵੀ ਤਿੰਨ ਮੈਂਬਰੀ ਟੀਮ ਨੇ ਸੰਗਠਨ ਰਚਨਾ ਅਭਿਆਨ ਚਲਾਇਆ ਅਤੇ ਕਈ ਮੀਟਿੰਗਾਂ ਕਰਕੇ ਸਾਰੇ ਵਰਕਰ ਵਿਚ ਜੋਸ਼ ਪੈਦਾ ਕੀਤਾ। ਜਿਸ ਦੀ ਸਿੱਟੇ ਵਜੋਂ ਇਸ ਜ਼ਿਲੇ ਦੇ ਦੋ ਵੱਡੇ ਰਾਜਸੀ ਘਰਾਣੇ ਦੇ ਆਗੂ ਕਰਨ ਕੌਰ ਬਰਾੜ ਅਤੇ ਫਤਿਹ ਸਿੰਘ ਬਾਦਲ ਇਸ ਦੌੜ ਵਿਚ ਸ਼ਾਮਲ ਹਨ। ਇਹ ਦੋਵੇਂ ਘਰਾਣੇ ਪੰਜਾਬ ਦੀ ਰਾਜਨੀਤੀ ਵਿਚ ਛਾਏ ਰਹੇ ਹਨ ਅਤੇ ਇਲਾਕੇ ਵਿਚ ਪੂਰਾ ਰਸੂਖ ਰੱਖਦੇ ਹਨ ਅਤੇ 1957 ਤੋਂ ਹੀ ਚੋਣ ਰਣਨੀਤੀ ਵਿਚ ਹਨ। ਇੰਨ੍ਹਾਂ ਦੇ ਨਾਲ ਹੀ ਮੌਜੂਦਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਕਿਸਾਨ ਸੈਲ ਦੇ ਪ੍ਰਧਾਨ ਚਰਨਦੀਪ ਸਿੰਘ ਬਾਮ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਲੰਬੀ ਜੁਗਰਾਜ ਸਿੰਘ, ਐਸਸੀ ਸੈਲ ਦੇ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਸੇਵਾਦਲ ਦੇ ਵੱਡੇ ਆਗੂ ਓਮ ਪ੍ਰਕਾਸ਼ ਖਿੱਚੀ ਮਲੋਟ, ਇਸਤਰੀ ਵਿੰਗ ਦੀ ਪ੍ਰਧਾਨ ਨਵਦੀਪ ਕੌਰ ਸੰਧੂ, ਨਗਰ ਕੌਸਲ ਮਲੋਟ ਦੇ ਐਮਸੀ ਡਾ. ਨੀਲੂ ਰਾਮ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਅਤੇ ਯੂਥ ਕਾਂਗਰਸ ਤੋਂ ਜ਼ਿਲਾ ਕਾਂਗਰਸ ਤੱਕ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਭਿੰਦਰ ਸ਼ਰਮਾ ਸਾਬਕਾ ਸਰਪੰਚ, ਰਾਜਸੀ ਪਿਛੋਕੜ ਦੇ ਪਿੰਡ ਮਧੀਰ ਤੇ ਅਨੇਕ ਸਿੰਘ ਬਰਾੜ ਜੋ ਕਿ ਸ. ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਨੌਜਵਾਨ ਕਾਂਗਰਸੀ ਨੇਤਾ ਜਸਪਾਲਸਿੰਘ ਐਡਵੋਕੇਟ ਮਲੋਟ, ਬਲਾਕ ਸੰਮਤੀ ਮੁਕਤਸਰ ਦੇ ਸਾਬਕਾ ਚੇਅਰਪਰਸਨ ਗੁਰਵਿੰਦਰ ਕੌਰ ਸੰਧੂ ਜੋ ਕਿ ਸਦਰਵਾਲਾ ਤੋਂ ਇੱਕ ਬਹੁਤ ਹੀ ਪੁਰਾਣੇ ਕਾਂਗਰਸ ਨਾਲ ਜੁੜੇ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੇ ਪਤੀ ਸ਼ਰਨਜੀਤ ਸੰਧੂ ਬਲਾਕ ਕਾਂਗਰਸ ਦੇਪ੍ਰਧਾਨ ਅਤੇ ਪਿੰਡ ਦੇ ਸਰਪੰਚ ਰਹੇ ਹਨ। ਇਸ ਤਰ੍ਹਾਂ ਹਰ ਵਰਗ ਤੋਂ ਉਮੀਦਵਾਰਾਂ ਦਾ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਲੋਕਾਂ ਦਾ ਕਾਂਗਰਸ ਪਾਰਟੀ ਦਾ ਬਹੁਤ ਹੀ ਵਿਸ਼ਵਾਸ਼ ਹੈ ਅਤੇ ਇਸ ਨਾਲ ਪਾਰਟੀ ਦਾ ਭਵਿੱਖ ਰੌਸ਼ਨ ਹੈ। ਜਿਵੇਂ ਕਿ ਜ਼ਿਲਾ ਰਾਜਸੀ ਸੋਚ ਦਾ ਧੁਰਾ ਹੈ ਇਥੋਂ ਦੋ ਮੁੱਖ ਮੰਤਰੀ ਰਹੇ ਹਨ ਅਤੇ ਤਿੰਨ ਰਾਜਸੀ ਪਾਰਟੀ ਦੇ ਪ੍ਰਧਾਨ ਹਨ। ਇਸ ਲਈ ਇਸ ਜ਼ਿਲੇ ਦੇ ਪ੍ਰਧਾਨ ਦੀ ਚੋਣ ਇੱਕ ਨਵੀਂ ਦਿਸ਼ਾ ਅਤੇ ਜੋਸ਼ ਪੈਦਾ ਕਰੇਗੀ। ਇਸ ਲਈ ਹਾਈਕਮਾਂਡ ਅਤੇ ਪ੍ਰਦੇਸ਼ ਕਾਂਗਰਸ ਨੂੰ ਇਹ ਬੇਨਤੀ ਹੈ ਕਿ ਜੇਕਰ ਵਿਧਾਨ ਮੰਡਲਾਂ ਵਿਚ ਪ੍ਰਧਾਨ ਮੰਤਰੀਆਂ ਦੀ ਚੋਣ ਅਤੇ ਮੁੱਖ ਮੰਤਰੀ ਮੀਟਿੰਗਾਂ ਵਿਚ ਸਰਵਸੰਮਤੀ ਹੋ ਸਕਦੀ ਹੈ ਤਾਂ ਇੰਨ੍ਹਾ ਉਮੀਦਵਾਰਾਂ ਦੀ ਵੀ ਇੱਕ ਸਾਂਝੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਅਤੇ ਇੰਨ੍ਹਾਂ ਨੂੰ ਇੱਕ ਉਪਰ ਸਹਿਮਤ ਹੋਣਾ ਚਾਹੀਦਾ ਹੈ ਤਾਂ ਜੋ ਏਕਤਾ ਦਾ ਸੰਦੇਸ਼ ਇਸ ਜ਼ਿਲੇ ਤੋਂ ਸਾਰੇ ਦੇਸ਼ ਵਿਚ ਜਾਵੇ ਜਿਸ ਨਾਲ ਪ੍ਰਦੇਸ਼ ਕਾਂਗਰਸ ਦਾ ਵੀ ਕੱਦ ਉਚਾ ਹੋਵੇ। ਅਜਿਹਾ ਕਰਨ ਲਈ ਮੈਂਬਰ ਪਾਰਲੀਮੈਂਟ, ਮੈਂਬਰ ਏਆਈਆਈਸੀਸੀ ਅਤੇ ਸਾਬਕਾ ਜ਼ਿਲਾ ਪ੍ਰਧਾਨਾਂ ਨੂੰ ਪਹਿਲ ਕਰਨ ਦੀ ਲੋੜ ਹੈ।ਇਸ ਸਮੇਂ ਲੋੜ ਹੈ ਏਕਤਾ ਦੀ ਤਾਂ ਜੋ ਗੁੱਟਬੰਦੀ ਤੋਂ ਬਚ ਕੇ 2027 ਦੀ ਅਸੈਂਬਲੀ ਚੋਣ ਲਈ ਡਟਵੀਂ ਤਿਆਰੀ ਕਰ ਸਕੀਏ। ਜਿਥੇ ਮੁਕਾਬਲਾ ਭਾਜਪਾ, ਆਪ ਅਤੇ ਅਕਾਲੀ ਦਲ ਦੇ ਧੜਿਆਂ ਨਾਲ ਸਖਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਸੰਗਠਨ ਰਚਨਾ ਅਭਿਆਨ ਦੀ ਤਰਜ਼ ਤੇ ਹੀ ਪਾਰਟੀ ਵਿਚ 2027 ਜਿੱਤ ਅਭਿਆਨ ਚਲਾਉਣ ਦੀ ਲੋੜ ਹੈ। ਜਿਸ ਵਿਚ ਡਾ ਮਨਮੋਹਨ ਸਿੰਘ ਦੁਆਰਾ ਪਾਸ ਕੀਤਾ ਗਿਆ ਭੋਜਨ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਸਰਵ ਸਿੱਖਿਆ ਅਭਿਆਨ, ਨਰੇਗਾ, ਵਿੱਤ ਕਮਿਸ਼ਨ ਦੀਆਂ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਮਾਂਬੱਧ ਅਤੇ ਬੱਝਵੀਆਂ ਗ੍ਰਾਂਟਾਂ ਅਤੇ ਰਾਈਟ ਟੂ ਇਨਫਰਮੇਸ਼ਨ ਵਰਗੇੇ ਅਧਿਕਾਰਾਂ ਬਾਰੇ ਜਾਣੂ ਕਰਵਾ ਕੇ ਮੌਜੂਦਾ ਭੰਬਲ ਭੂਸਿਆਂ ਵਿਚੋਂ ਕੱਢ ਕੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਜਾਗਰਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਪਾਰਟੀਨੂੰ ਸਮਾਜਵਾਦੀ ਸੋਚ ਦੀਆਂ ਧਿਰਾਂ ਨੂੰ ਨਾਲ ਲੈਣ ਦੀ ਲੋੜ ਹੈ।

Post a Comment