ਮਲੋਟ : ਪਿੰਡ ਮਿੱਡੂ ਖੇੜਾ ਸੇਮਨਾਲਾ ਨੇੜੇ ਸਾਈਕਲ ਤੇ ਜਾ ਰਹੇ ਇੱਕ ਵਿਅਕਤੀ ਦੇ ਸਿਰ ਵਿੱਚ ਸੱਟ ਮਾਰ ਕੇ ਬਾਈਕ ਸਵਾਰ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਸੋਮਵਾਰ ਰਾਤ ਕਰੀਬ 11 ਵਜੇ ਗੁਰਮੀਤ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਮਿੱਡੂ ਖੇੜਾ ਨੇੜੇ ਸੇਮਨਾਲਾ ਆਪਣੇ ਸਾਈਕਲ ਤੇ ਜਾ ਰਿਹਾ ਸੀ। ਇਸ ਦੌਰਾਨ ਉਸਦੇ ਨਾ ਮਾਲੂਮ ਬਾਈਕ ਸਵਾਰ ਸੱਟ ਮਾਰ ਕੇ ਫ਼ਰਾਰ ਹੋ ਗਏ। ਇਸ ਘਟਨਾ ਵਿੱਚ ਉਸ ਦੇ ਸਿਰ ਤੇ ਸੱਟ ਲੱਗੀ। ਸੂਚਨਾ ਮਿਲਣ ਤੇ ਪਹੁੰਚੀ ਐੱਸ ਐੱਸ ਐੱਫ ਟੀਮ ਵਲੋਂ ਜਖਮੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਮੰਡੀ ਡੱਬਵਾਲੀ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਥਾਣਾ ਕਿਲਿਆਂਵਾਲੀ ਨੂੰ ਸੂਚਨਾ ਦਿੱਤੀ ਗਈ।