ਔਸਫ ਖਾਨ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਆਸਟਰੀਆ ਦਾ ਪ੍ਰਧਾਨ ਅਤੇ ਸੁਖਜਿੰਦਰ ਮੁਲਤਾਨੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਯੌਰਪ ਅਤੇ ਇਟਲੀ ਦੇ ਮੈਂਬਰਾਂ ਵੱਲੋਂ ਸਵਾਗਤ

bttnews
0

 ਮਿਲਾਨ (ਦਲਜੀਤ ਮੱਕੜ) ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਨੀਤੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ  ਤੱਕ ਪਹੁੰਚਾਉਣ ਦੇ ਮਕਸਦ ਨਾਲ  ਬੀਤੇ ਦਿਨ  ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੈਅਰਮੈਨ ਸੈਮ ਪਿਟਰੌਦਾ  ਵੱਲੋੰ ਇੰਡੀਅਨ ਓਵਰਸੀਜ਼ ਕਾਂਗਰਸ  ਆਸਟਰੀਆ ਲਈ ਔਸਫ ਖਾਨ ਨੂੰ ਪ੍ਰਧਾਨ ਅਤੇ ਸੁਖਜਿੰਦਰ ਮੁਲਤਾਨੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ, ਉਨ੍ਹਾਂ ਦੀ ਇਸ ਨਿਯੁਕਤੀ ਦਾ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਅਤੇ ਇਟਲੀ ਦੇ ਆਗੂਆਂ ਦੁਆਰਾ ਸਵਾਗਤ ਕੀਤਾ ਗਿਆ ਹੈ, ਪੱਤਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਪ੍ਰਮੋਧ ਕੁਮਾਰ ਮਿੰਟੂ ਪ੍ਰਧਾਨ ਇੰਡੀਅਨ ਓਵਰਸ਼ੀਜ ਕਾਂਗਰਸ ਯੌਰਪ, ਰਾਜਵਿੰਦਰ ਸਿੰਘ ਕੋਆਰਡੀਨੇਟਰ ਯੌਰਪ, ਦਲਜੀਤ ਸਿੰਘ ਸਹੋਤਾ ਮੈੰਬਰ ਐਨ ਆਰ ਆਈ ਕਮਿਸ਼ਨ ਪੰਜਾਬ ਸਰਕਾਰ, ਇਟਲੀ ਤੋਂ ਕਾਂਗਰਸ ਪ੍ਰਧਾਨ ਦਿਲਬਾਗ ਸਿੰਘ ਚਾਨਾ, ਪ੍ਰਭਜੋਤ ਸਿੰਘ, ਹਰਕੀਤ ਸਿੰਘ ਮਾਧੋਝੰਡਾ, ਸੁਖਚੈਨ ਸਿੰਘ ਮਾਨ ਵਾਇਸ ਪ੍ਰਧਾਨ ਯੌਰਪ,ਵੇਦ ਸ਼ਰਮਾਂ, ਹਰਪ੍ਰੀਤ ਸਿੰਘ ਜੀਰਾ, ਸੋਢੀ ਮਕੌੜਾ, ਗੁਰਦਿਆਲ ਸਿੰਘ ਚਾਹਲ, ਤਜਿੰਦਰ ਸਿੰਘ ਗੁਰੀ, ਸੁਖਦੇਵ ਸਿੰਘ ਬਿੱਲਾ, ਨਿਸ਼ਾਨ ਸਿੰਘ ਰਾਏਸਰ, ਮੁਲਖ ਰਾਜ ਵਰਤੀਆ ਨੇ ਗੱਲਬਾਤ ਕਰਦਿਆਂ 

ਈ ਪੇਪਰ ਲਈ ਏਥੇ ਕਲਿਕ ਕਰੋ

ਔਸਫ ਖਾਨ ਨੂੰ ਇੰਡੀਅਨ ਓਵਰਸੀਜ਼ ਕਾਂਗਰਸ  ਆਸਟਰੀਆ ਦਾ ਪ੍ਰਧਾਨ  ਅਤੇ ਸੁਖਜਿੰਦਰ ਮੁਲਤਾਨੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਯੌਰਪ ਅਤੇ ਇਟਲੀ ਦੇ ਮੈਂਬਰਾਂ ਵੱਲੋਂ  ਸਵਾਗਤ

ਕਿਹਾ ਕਿ  ਕਾਂਗਰਸ ਪਾਰਟੀ ਵਰਕਰਾਂ ਦੀ ਪਾਰਟੀ ਹੈ, ਅਤੇ ਪਾਰਟੀ ਮਿਹਨਤ ਕਰਨ ਵਾਲੇ ਆਗੂਆਂ ਨੂੰ ਹਮੇਸ਼ਾ ਹੀ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ, ਉਹਨਾਂ ਪਾਰਟੀ ਦੁਆਰਾ ਨਿਯੁਕਤ ਹੋਣ ਤੇ ਇਹਨਾਂ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ  ਇਨ੍ਹਾਂ ਆਗੂਆਂ ਨੇ ਹਮੇਸ਼ਾ ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਨੀਤੀਆਂ ਆਸਟਰੀਆ ਅਤੇ  ਯੂਰਪ ਵਿੱਚ ਵੱਸਦੇ ਭਾਰਤੀਆਂ ਤੱਕ ਪਹੁੰਚਾਉਣ ਲਈ ਮਿਹਨਤ ਕੀਤੀ ਹੈ, ਉਨ੍ਹਾਂ ਇਸ ਮੌਕੇ ਪਾਰਟੀ ਹਾਈ ਕਮਾਂਡ ਅਤੇ ਖਾਸ ਕਰਕੇ ਸੈਮ ਪਟਰੌਦਾ ਅਤੇ  ਹਿਮਾਂਸ਼ੂ ਵਿਆਸ ਸੈਕਟਰੀ ਅਤੇ ਇੰਚਾਰਜ ਇੰਡੀਅਨ ਓਵਰਸ਼ੀਜ ਕਾਂਗਰਸ ਦਾ ਧੰਨਵਾਦ ਵੀ ਕੀਤਾ

Post a Comment

0Comments

Post a Comment (0)