ਸ਼ਹੀਦ ਪੁਲਿਸ ਮੁਲਾਜਮ ਸਿਪਾਹੀ ਗੁਰਮੇਲ ਸਿੰਘ ਦੀ ਯਾਦ ਵਿੱਚ ਸਕੂਲ ਵਿੱਚ ਲਗਾਇਆਂ ਸੈਮੀਨਾਰ

bttnews
0

*ਸ਼ਹੀਦ ਪੁਲਿਸ ਮੁਲਾਜ਼ਮਾ ਤੇ ਹਮੇਸ਼ਾ ਸਾਨੂੰ ਮਾਨ ਰਹੇਗਾ : ਐਸ.ਐਚ.ਓ ਰਵਿੰਦਰ ਕੌਰ ਬਰਾੜ੍ਹ*

ਸ਼ਹੀਦ ਪੁਲਿਸ ਮੁਲਾਜਮ ਸਿਪਾਹੀ ਗੁਰਮੇਲ ਸਿੰਘ ਦੀ ਯਾਦ ਵਿੱਚ  ਸਕੂਲ ਵਿੱਚ ਲਗਾਇਆਂ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ - ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸਰਬਜੀਤ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾਂ ਅੰਦਰ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਸਮਰਪਿਤ ਅਕੂਤਬਰ ਮਹੀਨੇ ਅੰਦਰ ਸ਼ਰਧਾਜਲੀ ਭੇਟ ਕੀਤੀ ਜਾਂਦੀ ਅਤੇ ਜਿਸ ਸਕੂਲ ਅੰਦਰ ਸ਼ਹੀਦ ਪੁਲਿਸ ਮੁਲਾਜ਼ਮ ਪੜਦੇ ਰਹੇ ਹਨ, ਉਨ੍ਹਾਂ ਸਕੂਲਾਂ ਅੰਦਰ ਜਾ ਕੇ ਸ਼ਹੀਦ ਪੁਲਿਸ ਮੁਲਾਜਮਾਂ ਦੀ ਸ਼ਹੀਦੀ ਅਤੇ ਦੇਸ਼ ਲਈ ਆਪਾ ਵਾਰਣ ਬਾਰੇ ਸਕੂਲ ਵਿਦਿਆਰਥੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਇਸੇ ਤਹਿਤ ਹੀ ਸ਼ਹੀਦ ਪੁਲਿਸ ਮੁਲਾਜ਼ਮ ਸਿਪਾਹੀ ਗੁਰਮੇਲ ਸਿੰਘ ਪਿੰਡ ਹਰਾਜ਼ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸਨ ਅਤੇ ਇਹ ਸਰਕਾਰੀ ਸਕੂਲ ਪਿੰਡ ਖੋਖਰ ਵਿੱਚ ਪੜਦੇ ਸਨ ਜਿਨਾਂ ਦੀ ਯਾਦ ਨੂੰ ਸਮਰਪਿਤ ਐਸ.ਆਈ ਰਵਿੰਦਰ ਕੌਰ ਬਰਾੜ੍ਹ ਮੁੱਖ ਅਫਸਰ ਥਾਣਾ ਬਰੀਵਾਲਾ ਵੱਲੋਂ ਸਰਕਾਰੀ ਸਕੂਲ਼ ਪਿੰਡ ਖੋਖਰ ਵਿੱਖੇ ਸੈਮੀਨਾਰ ਲਗਾਇਆ ਗਿਆ ਜਿਸ ਤਹਿਤ ਸ਼ਹੀਦ ਪੁਲਿਸ ਮੁਲਾਜਮਾਂ ਦੀ ਸ਼ਹਾਦਤ ਬਾਰੇ ਪਿੰਡ ਵਾਸੀਆਂ ਨੂੰ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਬੈਂਡ ਸਟਾਫ ਵੱਲੋਂ ਬੈਂਡ ਦੀਆਂ ਧੁਨਾਂ ਤੇ ਸ਼ਹੀਦ ਪੁਲਿਸ ਮੁਲਾਜਮ ਗੁਰਮੇਲ ਸਿੰਘ ਨੂੰ ਸ਼ਰਧਾਜਲੀ ਦਿਤੀ ਗਈ ਤੇ ਸਾਰਿਆ ਵੱਲੋਂ 2 ਮਿੰਟ ਦਾ ਮੋਨ ਰੱਖ ਕੇ  ਸ਼ਹੀਦਾ ਨੂੰ ਨਮਨ ਕੀਤਾ। ਸ਼ਹੀਦ ਪੁਲਿਸ ਮੁਲਾਜ਼ਮ ਗੁਰਮੇਲ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ ਹਰਮੰਦਰ ਸਿੰਘ ਇੰਚ: ਐਵਰਨੈੱਸ ਟੀਮ ਹਾਜ਼ਰ ਸਨ। ਇਸ ਮੌਕੇ ਐਸ.ਐਸ.ਓ ਰਵਿੰਦਰ ਕੌਰ ਬਰਾੜ ਨੇ ਕਿਹਾ ਕਿ ਸ਼ਹੀਦ  ਪੁਲਿਸ ਮੁਲਾਜ਼ਮਾ ਤੇ ਸਾਨੂੰ ਹਮੇਸ਼ਾਂ ਮਾਨ ਰਹੇਗਾ। ਉਨ੍ਹਾਂ ਕਿਹਾ ਕਿ ਜੋ ਜਵਾਨ ਆਪਣੇ ਦੇਸ਼ ਲਈ ਜਾਨ ਦਿੰਦੇ ਹਨ ਉਹ ਭਾਂਵੇ ਕਿਸੇ ਫੋਰਸ ਵਿੱਚ ਤਾਇਨਾਤ ਹੋਵੇ ਉਨ੍ਹਾਂ ਮਕਸਦ ਇੱਕ ਹੈ ਸਿਰਫ ਦੇਸ਼ ਦੀ ਸੁਰੱਖਿਆਂ ਕਰਨਾ। ਭਾਂਵੇ ਕੋਈ ਤਿਉਹਾਰ ਜਾਂ ਘਰ ਵਿੱਚ ਕੋਈ ਪ੍ਰੋਗਰਾਮ ਹੋਵੇ ਹੈ ਪਰ ਜਵਾਨ ਆਪਣੀ ਡਿਊਟੀ ਲਈ ਹਮੇਸ਼ਾ ਤਾਇਨਾਤ ਰਹਿਦਾ ਹੈ ਅਤੇ ਦੇਸ਼ ਦੀ ਸੁਰੱਖਿਆਂ ਨੂੰ ਪਹਿਲ ਦਿੰਦਾ ਹੈ। 

ਇਸ ਸੈਮੀਨਾਰ ਦੀ ਸਟੇਜ਼ ਸੈਕਟਰੀ ਵੱਜੋ ਸਿਪਾਹੀ ਸਨਮਦੀਪ ਕੁਮਾਰ ਕੀਤੇ ਉੱਥੇ ਸੀ.ਸਿਪਾਹੀ ਗੁਰਸੇਵਕ ਸਿੰਘ ਨਗਰ ਨਿਵਾਸੀਆਂ ਤੋਂ ਇਲਾਵਾ ਵਿਦਿਆਰਥੀ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।

Post a Comment

0Comments

Post a Comment (0)