ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਮਹੱਤਵਪੂਰਨ ਹੈ ਆਇਓਡੀਨ : ਡਾ. ਰਮਨ ਸ਼ਰਮਾ

BTTNEWS
0

 "ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ" ਸੰਬੰਧੀ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਜਲੰਧਰ  21 ਅਕਤੂਬਰ (BTTNEWS)-  ਸਿਹਤ ਵਿਭਾਗ ਵੱਲੋਂ ਹਰ ਸਾਲ 21 ਅਕਤੂਬਰ ਨੂੰ ਹਰ ਸਾਲ "ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸ" ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਵਸ "ਆਈਓਡੀਨ ਨਾਲ ਸਿਹਤ ਦਾ ਪਾਲਣ-ਪੋਸ਼ਣ ਸਾਰਿਆਂ ਵਿੱਚ ਘਾਟ ਦੀ ਰੋਕਥਾਮ" ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਆਇਓਡੀਨ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਮਹੱਤਵਪੂਰਨ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਮਨੁੱਖੀ ਸਰੀਰ ਵਿੱਚ ਆਇਓਡੀਨ ਦੇ ਮਹੱਤਵ ਨੂੰ ਦੱਸਣਾਂ ਅਤੇ ਇਸਦੀ ਘਾਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ।


ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਮਹੱਤਵਪੂਰਨ ਹੈ ਆਇਓਡੀਨ : ਡਾ. ਰਮਨ ਸ਼ਰਮਾ

ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਜਲੰਧਰ ਵੱਲੋਂ "ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰਿਵੈਂਸ਼ਨ ਦਿਵਸਦੇ ਸੰਬੰਧ ਵਿੱਚ ਦੇਵੀ ਸਹਾਯ ਸਨਾਤਨ ਧਰਮ ਸੀਨੀਅਰ ਸੈਕੇਂਡਰੀ ਸਕੂਲ, ਸੋਢਲ ਰੋਡ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਈਆ ਗਿਆ। ਇਸਦੇ ਨਾਲ ਹੀ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਵੀ ਸਿਹਤ ਟੀਮਾਂ ਵੱਲੋਂ ਆਯੂਸ਼ਮਾਨ ਹੈਲਥ ਮੇਲੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਕਰਦੇ ਹੋਏ ਆਮ ਲੋਕਾਂ ਨੂੰ ਆਇਓਡੀਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ

ਸੈਮੀਨਾਰ ਦੌਰਾਨ ਡਾ. ਦੇਵਰਾਜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਇਓਡੀਨ ਸਾਡੇ ਸਰੀਰਿਕਮਾਨਸਿਕ ਅਤੇ ਬੌਧਿਕ ਵਿਕਾਸ ਲਈ ਬਹੁਤ ਜਰੂਰੀ ਹੈ। ਬੱਚਿਆਂਗਰਭਵਤੀ ਔਰਤਾਂ ਅਤੇ ਬੁਜੁਰਗਾਂ ਵਿੱਚ ਇਸਦੀ ਖਾਸ ਲੋੜ ਹੁੰਦੀ ਹੈ। ਗਰਭਵਤੀ ਔਰਤਾਂ ਵਿੱਚ ਇਸਦੀ ਘਾਟ ਕਾਰਣ  ਗਰਭਪਾਤਬੱਚੇ ਵਿੱਚ ਜਮਾਂਦਰੂ ਨੁਕਸ ਹੋ ਸਕਦੇ ਹਨ ਜਾਂ ਬੱਚਾ ਮਰਿਆ ਹੋਇਆ ਵੀ ਪੈਦਾ ਹੋ ਸਕਦਾ ਹੈ। ਬੱਚਾ ਮੰਦਬੁੱਧੀਗੂੰਗਾਬੋਲਾ ਅਤੇ ਬੌਣਾ ਪੈਦਾ ਹੋ ਸਕਦਾ ਹੈ। ਬੱਚਿਆਂ ਅਤੇ ਵੱਡਿਆਂ ਵਿੱਚ ਗਿੱਲੜ ਰੋਗਘੱਟ ਬੁੱਧੀਸਰੀਰਿਕ ਅਤੇ ਮਾਨਸਿਕ ਕਮਜੋਰੀ ਹੋ ਸਕਦੀ ਹੈ। ਇਸ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਉਚਿਤ ਮਾਤਰਾ ਵਿੱਚ ਆਇਓਡੀਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਆਪਣੇ ਘਰਾਂ ਵਿੱਚ ਮਾਤਾ-ਪਿਤਾ ਨੂੰ ਦੱਸਣ ਕਿ ਆਇਓਡੀਨ ਸਾਡੇ ਸਰੀਰ ਲਈ ਕਿਉਂ ਜਰੂਰੀ ਹੈ ਅਤੇ ਇਹ ਸਾਨੂੰ ਆਇਓਡੀਨ ਵਾਲੇ ਨਮਕ ਵਿੱਚ ਮਿਲ ਜਾਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਖਾਣਾ ਬਣਾਉਂਦੇ ਸਮੇਂ ਨਮਕ ਸਭ ਤੋਂ ਅਖੀਰ ਵਿੱਚ ਪਾਇਆ ਜਾਵੇਤਾਂ ਜੋ ਇਹ ਭਾਪ ਬਣ ਕੇ ਉੱਡੇ ਨਾ। ਨਾਲ ਹੀ ਨਮਕਦਾਨੀਆਂ ਵਿੱਚ ਨਮਕ ਰੱਖਣ ਤੋਂ ਪਰਹੇਜ ਕੀਤਾ ਜਾਵੇ।

ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ ਨੇ ਦੱਸਿਆ ਕਿ ਆਮ ਇਨਸਾਨ ਨੂੰ ਬਹੁਤ ਘੱਟ ਮਾਤਰਾ ਲਗਭਗ 150 ਮਾਇਕ੍ਰੋਗ੍ਰਾਮ ਆਇਓਡੀਨ ਦੀ ਰੋਜ਼ਾਨਾ ਲੋੜ ਪੈਂਦੀ ਹੈ। ਕੁਦਰਤੀ ਤੌਰ ਤੇ ਇਹ ਦੁੱਧਦਹੀਮੱਛੀ ਅਤੇ ਸਮੰਦਰੀ ਭੋਜਨ ਵਿੱਚ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਈਓਡੀਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਸੰਬੰਧੀ ਵੱਖ-ਵੱਖ ਜਗ੍ਹਾਂ 'ਤੇ ਸੈਮੀਨਾਰ ਕਰਕੇ ਉਨ੍ਹਾਂ ਦੀ ਟੀਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਸਕੂਲ ਪ੍ਰਿੰਸਿਪਲ ਸੰਜੇ ਸ਼ਰਮਾ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੀ ਖੁਰਾਕ ਵਿੱਚ ਆਈਓਡੀਨ ਦੇ ਇਸਤੇਮਾਲ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ। 

Post a Comment

0Comments

Post a Comment (0)