ਮਾਨਸਾ 21 ਅਗਸਤ :
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ 24 ਅਗਸਤ ਸਮਰਾਲਾ ਰੈਲੀ ਦੀ ਤਿਆਰੀ ਸਬੰਧੀ ਮੀਟਿੰਗਾਂ ਦੀ ਲਗਾਤਾਰਤਾ ਵਜੋਂ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ । ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਹਿੱਸਾ ਲਿਆ । ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿਗ ਨੀਤੀ ਦਾ ਨੌਟੀਫਿਕੇਸ਼ਨ ਰੱਦ ਕਰ ਦਿੱਤਾ ਹੈ ਪਰ ਸੰਵਿਧਾਨਕ ਤਰੀਕੇ ਨਾਲ ਇਹ ਐਕਟ ਵਾਪਿਸ ਲੈਣ ਤੱਕ ਸੰਘਰਸ਼ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ ਸਮਰਾਲਾ ਵਿਖੇ ਹੋ ਰਹੇ ਲਾਮਸਾਲ ਇਕੱਠ ਵਿੱਚ ਨਹਿਰੀ ਪਾਣੀਆਂ ਸਬੰਧੀ ਪੰਜਾਬ ਸਰਕਾਰ ਨੇ ਡੈਮ ਸੇਫਟੀ ਐਕਟ ਧਾਰਾ 78-79-80 ਨੂੰ ਵਿਧਾਨ ਸਭਾ ਵਿੱਚ ਤੁਰੰਤ ਰੱਦ ਕਰਨ ਦੀ ਮੰਗ, ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ, ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਵਿੱਚ ਹੋ ਰਹੀ ਭ੍ਰਿਸ਼ਟਾਚਾਰੀ ਨੂੰ ਰੋਕ ਅਤੇ ਪੰਜਾਬ ਸਰਕਾਰ ਕਿਸਾਨਾਂ /ਮਜ਼ਦੂਰਾਂ /ਮੁਲਾਜ਼ਮਾਂ /ਬੇਰੁਜ਼ਗਾਰਾਂ ‘ਤੇ ਜਬਰ ਢਾਹ ਕੇ ਜੋ ਪੁਲਸ ਰਾਜ ਬਣਾਉਣ ਦੇ ਰਾਹ ਪੈ ਰਹੀ ਹੈ, ਉਸਨੂੰ ਤੁਰੰਤ ਬੰਦ ਕਰੇ ਆਦਿ ਮੰਗਾਂ ਸ਼ਾਮਿਲ ਹਨ ।
ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਅਮਰੀਕਾ ਭਾਰਤ ਟੈਕਸ ਮੁਕਤ ਸਮਝੋਤੇ ਨਾਲ ਦੁੱਧ ਉਦਪਾਦਕ, ਕਿਸਾਨ, ਮਜ਼ਦੂਰ, ਮਛੇਰਿਆਂ ਸਮੇਤ ਛੋਟੇ ਕਾਰੋਬਾਰੀਆਂ ਦਾ ਬਰਬਾਦ ਹੋਣਾ ਤਹਿ ਹੈ । ਸੋ ਇਹ ਵਪਾਰ ਸਮਝੌਤਾ ਹਰਗਿੱਜ ਵੀ ਲਾਗੂ ਨਹੀ ਹੋਣ ਦਿੱਤਾ ਜਾਵੇਗਾ । ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ, ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਨੇ ਜਥੇਬੰਦੀ ਦਾ ਪੱਲਾ ਫੜਿਆ ਅਤੇ ਕਿਸਾਨੀ ਝੰਡੇ ਹੇਠ ਹੱਕੀ ਮੰਗਾਂ ਲੜਨ ਦਾ ਅਹਿੱਦ ਲਿਆ । ਇਸ ਮੌਕੇ ਬਲਵੀਰ ਸਿੰਘ, ਸਿਕੰਦਰ ਸਿੰਘ, ਵਰਿਆਮ ਸਿੰਘ, ਰੂਪ ਸ਼ਰਮਾਂ, ਕਾਕਾ ਸਿੰਘ, ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਪਰਗਟ ਸਿੰਘ, ਭੋਲਾ ਸਿੰਘ ਖਿਆਲਾ ਕਲਾਂ ਆਦਿ ਨੇ ਸੰਬੋਧਨ ਕੀਤਾ ।