Breaking

ਟਰੱਕ ਦੀ ਸੰਗਤ ਦੀ ਟ੍ਰੈਕਟਰ ਟਰਾਲੀ ਨਾਲ ਟੱਕਰ ਹੋਣ ਨਾਲ ਇੱਕ ਦੀ ਮੌਤ ਕਈ ਜਖਮੀ

ਟਰੱਕ ਦੀ ਸੰਗਤ ਦੀ ਟ੍ਰੈਕਟਰ ਟਰਾਲੀ ਨਾਲ ਟੱਕਰ ਹੋਣ ਨਾਲ  ਇੱਕ ਦੀ ਮੌਤ ਕਈ ਜਖਮੀ

 ਮਮਦੋਟ 6 ਅਕਤੂਬਰ( ਗੁਰਪ੍ਰੀਤ ਸਿੰਘ ਸੰਧੂ) ਫਿਰੋਜ਼ਪੁਰ ਫਾਜ਼ਿਕਲਾ ਰੋਡ ਉੱਪਰ ਪਿੰਡ ਖਾਈ  ਫੇਮੇ ਕੀ ਦੇ ਕੋਲ ਅੱਜ ਸਵੇਰੇ  ਤੜਕੇ ਢੇਡ ਵਜੇ  ਦੇ ਕਰੀਬ  ਘੋੜੇ ਟਰੱਕ ਦੀ ਅਤੇ ਟਰਾਲੀ ਦੀ ਆਪਸ ਵਿੱਚ ਟੱਕਰ  ਹੋਣ ਕਰਕੇ ਭਿਆਨਕ ਹਾਦਸਾ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਿਲਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਤੋਂ  ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਜਾਣ ਵਾਸਤੇ ਟ੍ਰੈਕਟਰ ਟਰਾਲੀ  ਉੱਪਰ ਸੰਗਤ ਸਵਾਰ ਹੋ ਕੇ ਜਾ ਰਹੀ ਸੀ ਫਿਰੋਜ਼ਪੁਰ ਫਾਜ਼ਿਕਲਾ ਦੇ ਰੋਡ  ਉੱਪਰ ਪਿੰਡ ਖਾਈ ਕੋਲ ਪਹੁੰਚਣ ਤੇ ਫਿਰੋਜ਼ਪੁਰ ਵੱਲੋਂ ਆ ਰਹੇ ਟਰੱਕ ਵੱਲੋਂ ਟੱਕਰ ਮਾਰਨ ਤੇ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਇਕ  ਕਰੀਬ 9 ਸਾਲ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ  ਦਰਜਨ  ਤੋਂ ਵੱਧ ਸੰਗਤ ਗੰਭੀਰ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਵੱਖ ਵੱਖ ਹਸਪਤਾਲਾ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। 

Post a Comment

Previous Post Next Post