ਸ੍ਰੀ ਮੁਕਤਸਰ ਸਾਹਿਬ - ਡੀ.ਸੁਡਰਵਿਲੀ ਐਸ.ਐਸ.ਪੀ ਦੀਆਂ ਹਦਾਇਤਾ ਤਹਿਤ ਸ੍ਰੀ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਆਈ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਵੱਲੋਂ ਕੁੱਟਮਾਰ ਕਰਨ ਤੇ ਮੁੱਕਦਮਾ ਦਰਜ਼ ਕਰ 02 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਜਾਣਕਾਰੀ ਮੁਤਾਬਕ ਮੁਦਈ ਜਗਮੀਤ ਸਿੰਘ ਉਰਫ ਨਿੱਕਾ ਨੇ ਥਾਣੇ ਆ ਕੇ ਬਿਆਨ ਲਖਵਾਇਆ ਕਿ ਮੈ ਗਰੋਵਰ ਭੱਠਾ ਬੱਲਮਗੜ੍ਹ ਰੋੜ ਪਿੰਡ ਬਧਾਈ ਵਿੱਚ ਮਾਲਕ ਰਾਜ਼ੇਸ਼ ਗਰੋਵਰ ਦੇ ਭੱਠੇ ਤੇ ਆਸ਼ਿਰ ਟਰੈਕਟਰ ਸਮੇਤ ਟਰੁਾਲੀ ਕੱਚੀਆ ਇੱਟਾ ਦੀ ਭਰਭਾਈ ਦਾ ਕੰਮ ਕਰਦਾ ਹਾਂ। ਜਿਸਨੇ ਕ੍ਰੀਬ 8/9 ਮਹੀਨੇ ਕੰਮ ਕੀਤਾ। ਮਾਲਕਾ ਪਾਸੋਂ 180000 ਰੁਪਏ ਲੈਣੇ ਸਨ।ਮਾਲਕਾ ਨੇ ਮੈਨੂੰ 30000 ਰੁਪਏ ਦੇ ਦਿੱਤੇ। ਜਦੋ ਮੈਂ ਇੱਕ ਮਹੀਨੇ ਬਾਅਦ ਬਾਕੀ ਦੇ ਪੈਸੇ ਦੁਆਰਾ ਮਾਲਕ ਗਰੋਵਰ ਪਾਸੋਂ ਲੈਣ ਵਾਸਤੇ ਗਿਆ ਤਾਂ ਮਾਲਕ ਰਾਜੇਸ਼ ਗਰੋਵਰ ਨੇ ਮੈਨੂੰ ਕਿਹਾ ਕਿ ਤੂੰ ਪੈਸੇ ਮੇਰੇ ਮਨੀਮ ਸੁਖਚੈਨ ਸਿੰਘ ਉਰਫ ਸੋਨੂੰ ਅਤੇ ਵਕੀਲ ਸਿੰਘ ਪਾਸੋਂ ਲੈ ਜਾਂਵੀ ਫਿਰ ਵਾਰ ਵਾਰ ਮੇਰੇ ਕਹਿਣ ਦੋਨੋ ਮਨੀਮ ਲਾਰੇ ਲਾਉਂਦੇ ਰਹੇ ਤੇ ਪੈਸੇ ਨਹੀ ਦਿਤੇ ਤਾਂ ਅੱਜ ਤੋਂ ਕਰੀਬ 20 ਕੁ ਦਿਨ੍ਹਾਂ ਪਹਿਲਾ ਮੈਂਨੂੰ ਘੇਰ ਕੇ ਕੁੱਟ ਮਾਰ ਕਰਕੇ ਟ੍ਰੈਕਟਰ ਨਾਲ ਬੰਨ ਕੇ ਹੋਰ ਕੁੱਟ ਮਾਰ ਕੀਤੀ ਅਤੇ ਵੀਡੀਓ ਕਲਿੱਪ ਸੁਖਚੈਨ ਸਿੰਘ ਉਰਫ ਸੋਨੂੰ ਤੇ ਵਕੀਲ ਸਿੰਘ ਵਲੋਂ ਬਣਾਈ ਗਈ ਤੇ ਜੋ ਸ਼ੋਸ਼ਲ ਮੀਡੀਆ ਤੇ ਅੱਪਲੋਡ ਕੀਤੀ ਗਈ। ਪੁਲਿਸ ਵੱਲੋਂ ਮੁਦਈ ਦੇ ਬਿਆਨ ਤੇ ਮੁਕੱਦਮਾ 166 ਮਿਤੀ 01.08.2021 ਅ/ਧ 341/342/323/34 ਹਿੰ:ਦੰ ਅਤੇ 67 IT ACT 2000, 3/4 SC/ST ACT PSS SMS ਦਰਜ ਥਾਣਾ ਸਦਰ ਮੁਕਤਸਰ ਕਰ ਸੁਖਚੈਨ ਸਿੰਘ ਉਰਫ ਸੋਨੂੰ ਅਤੇ ਵਕੀਲ ਸਿੰਘ ਨੂੰ ਗ੍ਰਿਫਤਾਰ ਕਰ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ।
ਜਿਲ੍ਹਾਂ ਪੁਲਿਸ ਵੱਲੋਂ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਵਾਲੇ ਦੋ ਕਾਬੂ
Sunday, August 01, 2021
0