ਨਾਰਦਰਨ ਰੇਲਵੇ ਪੈਸੰਜਰ ਸੰਮਤੀ ਦੀ ਹੋਈ ਸਰਵਸੰਮਤੀ ਨਾਲ ਚੋਣ
ਸ੍ਰੀ ਮੁਕਤਸਰ ਸਾਹਿਬ 20 ਅਗਸਤ (BTTNEWS)- ਨਾਰਦਰਨ ਰੇਲਵੇ ਪੈਸੰਜਰ ਸੰਮਤੀ ਦੀ ਸਲਾਨਾ ਮੀਟਿੰਗ ਹੋਟਲ ਸਿਟੀ ਪੈਲੇਸ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਜਿਸ ਦੀ ਸ਼ੁਰੂਆਤ ਭੰਵਰ ਨਾਲ ਸ਼ਰਮਾ, ਜਸਵੀਰ ਸਰਮਾ ਨੇ ਗੀਤ ਗਾ ਕੇ ਕੀਤੀ। ਇਸ ਮੀਟਿੰਗ ਦੌਰਾਨ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਸਰਵਸੰਮਤੀ ਨਾਲ ਵਿਨੋਦ ਕੁਮਾਰ ਭਵਨੀਆ ਫਾਜ਼ਿਲਕਾ ਨੂੰ ਪ੍ਰਧਾਨ, ਸ਼ਾਮ ਲਾਲ ਗੋਇਲ ਨੂੰ ਜਨਰਲ ਸਕੱਤਰ ਜਦਕਿ ਬਲਦੇਵ ਸਿੰਘ ਬੇਦੀ ਨੂੰ ਪੈਟਰਨ ਲਿਆ ਗਿਆ। ਜਦਕਿ ਦੂਜੇ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਮੀਟਿੰਗ ਵਿਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨਾਂ ਨੂੰ ਅਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਅਪਗ੍ਰੇਡ/ਮਾਡਰਨਾਈਜ਼ ਕਰਨ ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਗੋਬਿੰਦ ਸਿੰਘ ਦਾਬੜਾ, ਬਲਦੇਵ ਸਿੰਘ ਬੇਦੀ, ਬੂਟਾ ਰਾਮ ਕਮਰਾ, ਜਸਵੰਤ ਸਿੰਘ ਬਰਾੜ, ਸ਼ਾਮ ਲਾਲ ਗੋਇਲ, ਵਿਨੋਦ ਕੁਮਾਰ, ਦੇਵ ਰਾਜ ਨਰੂਲਾ ਫਿਰੋਜ਼ਪੁਰ, ਡਾਕਟਰ ਸ਼ਿਵ ਕੁਮਾਰ ਛਾਬੜਾ ਜਲਾਲਾਬਾਦ, ਪਰੇਸ ਛਾਬੜਾ, ਚਰਨਜੀਤ ਸਿੰਘ ਮੱਕੜ, ਗੌਤਮ ਜੈਨ ਫਾਜ਼ਿਲਕਾ ਨੇ ਆਪਣੇ ਆਪਣੇ ਵਿਚਾਰ ਰੱਖੇ। ਮੀਟਿੰਗ ਦੌਰਾਨ ਹੀ ਮਾਨਯੋਗ ਅਸ਼ਵਨੀ ਕੁਮਾਰ ਵੈਸ਼ਨਵ ਰੇਲਵੇ ਮੰਤਰੀ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਰੇਲਵੇ ਦੀਆਂ ਸਮੱਸਿਆਵਾਂ ਫਾਜ਼ਿਲਕਾ ਰੇਲਵੇ ਸਟੇਸ਼ਨ ਤੇ ਵਾਸ਼ਿੰਗ ਲਾਈਨ ਬਣਾਉਣ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਕੋਟਕਪੂਰਾ, ਮੋਗਾ ਨਵੀਂ ਰੇਲ ਲਾਈਨ ਦਾ ਕੰਮ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਜਿਸ ਦੇ ਸਰਵੇ ਦਾ ਕੰਮ 2017 ਵਿਚ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਸਟੇਸ਼ਨ ਤੋਂ ਗੁਡਜ ਯਾਰਡ ਸ਼ਹਿਰ ਤੋ ਬਾਹਰ ਕਰਨਾ, ਰੇਲਵੇ ਕ੍ਰਾਸਿੰਗ ਏ- 29 ਬੂੜਾ ਗੁੱਜਰ ਰੋਡ ਤੇ ਅੰਡਰ ਬ੍ਰਿਜ ਜੋ ਕਿ ਲੰਬੇ ਸਮੇਂ ਤੋਂ ਪੈਡਿੰਗ ਹੈ ਨੂੰ ਸ਼ੁਰੂ ਕਰਨਾ, ਫਾਜ਼ਿਲਕਾ ਤੋਂ ਚੰਡੀਗੜ੍ਹ, ਨਵੀਂ ਦਿੱਲੀ ਵਾਇਆ ਰੋਹਤਕ ਯਾਤਰੀ ਗੱਡੀ ਚਲਾਉਣ, ਹਰਿਦੁਆਰ ਅਤੇ ਨੰਦੇੜ ਸਾਹਿਬ ਆਦਿ ਧਾਰਮਿਕ ਸਥਾਨਾਂ ਲਈ ਗੱਡੀਆਂ ਚਲਉਣ, ਨਵੀਂ ਦਿੱਲੀ ਤੋਂ ਬਠਿੰਡਾ 20409/20410 ਗੱਡੀ ਨੂੰ ਫਾਜ਼ਿਲਕਾ ਤੱਕ ਵਧਾਉਣ, ਫਾਜ਼ਿਲਕਾ-ਅਬੋਹਰ ਰੇਲਵੇ ਸਟੇਸ਼ਨ 8 ਦੀ ਬਜਾਏ 24 ਘੰਟੇ ਖੋਲਣ, ਮੁਕਤਸਰ ਤੋਂ ਅਬੋਹਰ, ਗੰਗਾਨਗਰ ਰੇਲ ਸਰਵਿਸ ਦੇਣ, 2:30 ਵਜੇ ਤੋਂ ਬਾਅਦ ਕੋਟਕਪੂਰਾ ਤੋਂ ਫਾਜ਼ਿਲਕਾ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਸਿੰਘ ਬਰਾੜ ਸੇਵਾ ਮੁਕਤ ਪ੍ਰਿੰਸੀਪਲਵੱਲੋਂ ਨਿਭਾਈ ਗਈ। ਇਸ ਮੌਕੇ ਬਲਜੀਤ ਸਿੰਘ, ਓਮ ਪ੍ਰਕਾਸ਼ ਵਲੇਚਾ, ਦੇਵ ਰਾਜ ਨਰੂਲਾ, ਦੇਸ ਰਾਜ ਤਨੇਜਾ, ਬਨਾਰਸੀ ਦਾਸ ਕੱਕੜ ਬਾਘਾ ਪੁਰਾਣਾ ਆਦਿ ਹਾਜ਼ਰ ਸਨ।